
ਜਲੰਧਰ 7 ਮਾਰਚ:- 26 ਜਨਵਰੀ ਨੂੰ ਦੋ ਫੇਕ ਚੈਨਲ ਵਾਲਿਆ ਨੇ ਆਪਣੀਆ ਟੀਮਾਂ ਬਣਾਕੇ ਵੱਖੋ-ਵੱਖ ਦੁਕਾਨਾਂ ਤੇ ਛਾਪਾਮਾਰੀਆ ਕਰਕੇ ਚਾਈਨਾ ਡੋਰ ਦੇ ਗੱਟੂ ਵੀ ਬਰਾਮਦ ਕੀਤੇ ਸੀ ਪਰ ਉਹ ਕਿੱਥੇ ਗਾਇਬ ਹੋ ਗਏ ਉਸ ਜੀ ਕਾਰਵਾਈ ਲਈ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਅਜੇ ਤੱਕ ਦੇਹਾਂਤੀ ਪੁਲਿਸ ਨੂੰ ਇਹ ਹੀ ਨਹੀ ਪਤਾ ਚੱਲ ਰਿਹਾ ਹੈ ਕਿ ਫਿਲੋਰ ਦਾ ਨਜਦੀਕੀ ਪਿੰਡ ਪਾਂਸਲਾ ਕਿਸ ਥਾਣੇ ਦੇ ਅੰਦਰ ਆਉਦਾ ਹੈ । ਇਹ ਸ਼ਬਦ ਤਹਿਲਕਾ ਪੰਜਾਬ ਐੰਟੀ ਕੁਰੱਪਸ਼ਨ ਸੁਸਾਇਟੀ (ਰਜਿ) ਦੇ ਆਰਗੇਨਾਈਜ਼ਰ ਰਾਜ ਕੁਮਾਰ ਅਰੋੜਾ ਨੇ ਇੱਕ ਭੇਟਵਾਰਤਾ ਵਿੱਚ ਕਹੇ । ਉਨਾਂ ਕਿਹਾ ਕਿ 26 ਜਨਵਰੀ ਨੂੰ ਜਿੱਥੇ ਦੇਸ਼ ਇੱਕ ਪਾਸੇ ਅਜ਼ਾਦੀ ਦਾ ਦਿਹਾੜਾ ਮਨਾ ਰਿਹਾ ਸੀ, ਉੱਥੇ ਦੂਸਰੇ ਪਾਸੇ ਗੋਰਾਇਆ ਦੇ ਇੱਕ ਜਾਲੀ ਚੈਨਲ ਵਲੋ ਆਪਣੀ ਟੀਮ ਬਣਾ ਕੇ ਫਿਲੋਰ ਦੇ ਨਜਦੀਕੀ ਪਿੰਡ ਪਾਂਸਲਾ ਅਤੇ ਇੱਕ ਹੋਰ ਫੇਕ ਚੈਨਲ ਵਲੋ ਵੀ ਆਪਣੀ ਟੀਮ ਬਣਾਕੇ ਫਗਵਾੜੇ ਦੇ ਨਜਦੀਕੀ ਪਿੰਡ ਢੱਕ ਪੰਡੋਰੀ ਵਿੱਚ ਛਾਪਾਮਾਰੀਆ ਕਰਕੇ ਭਾਰੀ ਗਿਣਤੀ ਚਾਈਨਾ ਡੋਰ ਦੇ ਗੱਟੂ ਬਰਾਮਦ ਕੀਤੇ ਸੀ ਜਿੰਨਾਂ ਦੀ ਵੀਡੀਓ ਵੀ ਵਾਇਰਲ ਕੀਤੀ ਸੀ ਪਰ ਉਹ ਗੱਟੂ ਕਿੱਥੇ ਗਏ? ਜਿਸ ਦੀ ਜਾਂਚ ਲਈ ਪਹਿਲਾ 26 ਜਨਵਰੀ ਅਤੇ ਫਿਰ 9 ਫਰਵਰੀ ਨੂੰ ਰਿਮਾਈਡਰ ਦੇਣ ਤੇ ਪਤਾ ਚੱਲਿਆ ਕਿ ਸ਼ਿਕਾਇਤਾਂ ਡੀਐਸਪੀ ਫਿਲੋਰ ਨੂੰ ਭੇਜੀਆ ਜਦ ਕਿ ਪਿੰਡ ਪਾਂਸਲਾ ਡੀਐਸਪੀ ਨਕੋਦਰ ਨੂੰ ਪੈਦਾ । ਜਿਸ ਕਰਕੇ ਫਿਰ ਡੀਆਈਜੀ ਸਾਹਿਬ ਦੇ ਸ਼ਿਕਾਇਤ ਕੀਤੀ ਤਾਂ ਉਹ ਫਿਰ ਡੀਐਸਪੀ ਫਿਲੋਰ ਨੂੰ ਹੀ ਭੇਜ ਦਿੱਤੀ ਤੇ ਉਨਾਂ ਵਲੋਂ ਨਾ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਾ ਹੀ ਅਜੇ ਤੱਕ ਸਬੰਧਤ ਪੁਲਿਸ ਨੂੰ ਹੀ ਭੇਜੀ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਕਿਧਰੇ ਨਾ ਕਿਧਰੇ ਕੁੱਤੀ ਚੋਰਾਂ ਨਾਲ ਮਿਲੀ ਹੋਈ ਹੈ ਤੇ ਇਸ ਮਸਲੇ ਨੂੰ ਦਬਾਉਣਾ ਚਹੁੰਦੇ ਹਨ ਪਰ ਇਹ ਦੱਬਣਾ ਨਹੀ ਹੈ । ਅਰੋੜਾ ਜੀ ਨੇ ਦੱਸਿਆ ਕਿ ਇਸ ਜਾਨਲੇਵਾ ਚਾਇਨਾ ਡੋਰ ਦੇ ਖਿਲਾਫ ਰੋਟੀਆ ਤਾਂ ਬਹੁਤ ਸੇਕਦੇ ਆ ਪਰ ਹਕੀਕਤ ਵਿੱਚ ਇਸ ਦੀਆ ਸ਼ਿਕਾਇਤਾਂ ਡੀਜੀਪੀ ਗੌਰਵ ਯਾਦਵ ਜੀ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ, ਹਿਊਮਨ ਰਾਈਟਸ ਆਦਿ ਨੂੰ ਡਾਕ, ਈ-ਮੇਲ ਅਤੇ ਵੱਟਸਅੱਪ ਤੇ ਵੀ ਭੇਜਣ ਦੇ ਬਾਵਜੂਦ ਪਰਨਾਲਾ ਉੱਥੇ ਦਾ ਉੱਥੇ ਹੀ ਹੈ ਤੇ ਹੁਣ ਵੀ ਜੇਕਰ 11 ਮਾਰਚ ਤੱਕ ਕੋਈ ਕਾਰਵਾਈ ਨਾ ਹੋਈ ਤਾ ਡੀਆਈਜੀ ਦਫਤਰ ਦੇ ਬਾਹਰ ਥਾਲੀਆ-ਚਮਚੇ ਖੜਕਾ ਕੇ ਕੁੰਭਕਰਨੀ ਨੀਂਦ ਤੋੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਨਾਲ ਹੀ ਮਾਣਯੋਗ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ । ਇੱਬੇ ਇਹ ਵੀ ਦੱਸਣਯੋਗ ਹੈ ਕਿ 24 ਜਨਵਰੀ ਨੂੰ ਸਮਰਾਲਾ ਨੇੜੇ ਇੱਕ 15 ਸਾਲ ਦਾ ਦੋ ਘਰਾਂ ਦਾ ਇੱਕ ਚਿਰਾਗ ਅਤੇ 25 ਜਨਵਰੀ ਨੂੰ ਮੁੱਲਾਂਪੁਰ ਨੇੜੇ ਦੀ ਇੱਕ ਦੋ ਛੋਟੀਆਂ-ਛੋਟੀਆਂ ਬੱਚੀਆਂ ਦੀ ਕਰੀਬ 40-45 ਸਾਲ ਦੀ ਮਾਂ ਇਸ ਜਾਨਲੇਵਾ ਚਾਇਨਾ ਡੋਰ ਦੀ ਲਪੇਟ ਵਿੱਚ ਆ ਗਏ ਸੀ ਪਰ ਅਫਸੋਸ ਕਿ ਦੇਹਾਂਤੀ ਪੁਲਿਸ ਇਸ ਚਾਇਨਾ ਡੋਰ ਵਾਲਿਆ ਨਾਲ ਲਿਹਾਜ ਪਾਲ ਰਹੇ ਹਨ।